ਅਸੀਂ ਰੋਜ਼ਾਨਾ ਹੀ ਜ਼ਿੰਦਗੀ ਵਿੱਚ ਅਜਿਹੀਆਂ ਹਸਤੀਆਂ ਨੂੰ ਮਿਲਦੇ ਹਾਂ ਜਿਨ੍ਹਾਂ ਨੇ ਕਿਸੇ ਨਾ ਕਿਸੇ ਖੇਤਰ ਵਿੱਚ ਵੱਖਰਾ ਮੁਕਾਮ ਹਾਸਲ ਕੀਤਾ ਹੈ । ਇਨ੍ਹਾਂ ਹੀ ਵਿੱਚੋਂ ਇਕ ਹਸਤੀ ਹਨ ਮਹਿੰਦਰ ਸਿੰਘ ਜੱਗੀ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਕਲਾਕਾਰੀ ਵਿੱਚ ਲਗਾ ਦਿੱਤਾ । ਜੱਗੀ ਨੇ ਮੁੱਢਲੀ ਜਾਣਕਾਰੀ ਦਿੰਦਿਆਂ ਦਸਿਆ ਕਿ ਤੇਰ੍ਹਾਂ ਸਾਲ ਦੀ ਉਮਰ ਵਿੱਚ ਆਪਣੇ ਸੇਵਕ ਜੱਥਾ ਸਕੂਲ ਪਟਿਆਲਾ ਵਿੱਚ ਅੱਧਾ ਘੰਟਾ ਲੈਕਚਰ ਦਿੱਤਾ। ਸਕੂਲ ਦੀ ਮਾਲੀ ਹਾਲਤ ਬਹੁਤ ਚੰਗੀ ਨਹੀਂ ਸੀ ਤੇ ਨਾ ਹੀ ਵਿਦਿਆਰਥੀਆਂ ਦੇ ਮਾਪਿਆਂ ਦੀ। ਪਰ ਪੜ੍ਹਾਈ ਵਿੱਚ ਹੁਸ਼ਿਆਰ ਹੋਣ ਕਾਰਣ ਅੱਧੀ ਫ਼ੀਸ ਨਾਲ ਪੜ੍ਹਦਾ ਰਿਹਾ। ਉਸ ਤੋਂ ਬਾਅਦ ਕਾਲਜ ਵਿੱਚ ਵੀ ਅੱਧੀ ਫ਼ੀਸ ਦੇ ਸਹਾਰੇ ਪੜ੍ਹਾਈ ਪੂਰੀ ਕੀਤੀ। ਇਸ ਤਰ੍ਹਾਂ ਜੱਗੀ ਨੇ ਪਟਿਆਲਾ ਦੇ ਮਹਿੰਦਰਾ ਕਾਲਜ ਤੋਂ ਬੀ.ਐੱਸ.ਸੀ. ਦੀ ਡਿਗਰੀ ਹਾਸਲ ਕੀਤੀ। ਬਚਪਨ ਤੋਂ ਪੜ੍ਹਾਈ ਦੇ ਨਾਲ ਨਾਲ ਲੈਕਚਰ ਕਰਨ ਦੀ ਚੇਟਕ ਲੱਗੀ। ਸੰਨ 1993 ਤੋਂ ਬਾਅਦ ਲਗਾਤਾਰ ਕਈ ਨਾਟਕਾਂ, ਟੀ. ਵੀ. ਸੀਰੀਅਲਾਂ ਆਦਿ ਵਿੱਚ ਕੰਮ ਕਰਦੇ ਆ ਰਹੇ ਹਨ।
ਜੱਗੀ ਪਟਿਆਲਾ ਸਾਜ਼ ਔਰ ਆਵਾਜ਼ ਕਲਚਰਲ ਫੋਰਮ (ਰਜਿ.) ਦੇ ਸੈਕਟਰੀ ਹਨ। ਇਹ ਸੰਸਥਾ ਬੱਚਿਆਂ ਨੂੰ ਸੰਗੀਤ ਦੀ ਵਿੱਦਿਆ ਸਿਖਾਉਂਦੀ ਹੈ। ਮਹਿੰਦਰ ਸਿੰਘ ਜੱਗੀ ਐਨਾ ਮਿਹਨਤੀ ਹੈ ਕਿ ਪਬਲਿਕ ਸੈਕਟਰ ਵਿੱਚ ਇਕ ਕਲਰਕ ਤੋਂ ਤਰੱਕੀ ਕਰਦਾ ਕਰਦਾ ਅੱਜ ਮੁੱਖ ਪ੍ਰਬੰਧਕ ਦੇ ਅਹੁੱਦੇ ਤੇ ਪਹੁੰਚ ਕੇ ਰਿਟਾਇਰ ਹੋਇਆ। ਉਨ੍ਹਾਂ ਅਖੀਰ ਵਿੱਚ ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਆਪਣੇ ਕੈਰੀਅਰ ਦਾ ਨਿਸ਼ਾਨਾ ਮਿੱਥ ਲਵੋ ਅਤੇ ਫਿਰ ਉਸ ਪਿੱਛੇ ਮਿਹਨਤ ਲਗਨ ਨਾਲ ਕੰਮ ਕਰਦੇ ਰਹੋਂ । ਭਾਵੇਂ ਰਾਹ ਵਿੱਚ ਅਨੇਕਾਂ ਰੁਕਾਵਟਾਂ, ਰੋੜੇ, ਹਨੇਰੀਆਂ ਆਉਣ ਪਰ ਫਿਰ ਵੀ ਹਿੰਮਤ ਨਹੀਂ ਹਾਰਨੀ । ਇਕ ਦਿਨ ਕਾਮਯਾਬੀ ਜ਼ਰੂਰ ਮਿਲੇਗੀ।
ਜੱਗੀ ਪਟਿਆਲਾ ਸਾਜ਼ ਔਰ ਆਵਾਜ਼ ਕਲਚਰਲ ਫੋਰਮ (ਰਜਿ.) ਦੇ ਸੈਕਟਰੀ ਹਨ। ਇਹ ਸੰਸਥਾ ਬੱਚਿਆਂ ਨੂੰ ਸੰਗੀਤ ਦੀ ਵਿੱਦਿਆ ਸਿਖਾਉਂਦੀ ਹੈ। ਮਹਿੰਦਰ ਸਿੰਘ ਜੱਗੀ ਐਨਾ ਮਿਹਨਤੀ ਹੈ ਕਿ ਪਬਲਿਕ ਸੈਕਟਰ ਵਿੱਚ ਇਕ ਕਲਰਕ ਤੋਂ ਤਰੱਕੀ ਕਰਦਾ ਕਰਦਾ ਅੱਜ ਮੁੱਖ ਪ੍ਰਬੰਧਕ ਦੇ ਅਹੁੱਦੇ ਤੇ ਪਹੁੰਚ ਕੇ ਰਿਟਾਇਰ ਹੋਇਆ। ਉਨ੍ਹਾਂ ਅਖੀਰ ਵਿੱਚ ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਆਪਣੇ ਕੈਰੀਅਰ ਦਾ ਨਿਸ਼ਾਨਾ ਮਿੱਥ ਲਵੋ ਅਤੇ ਫਿਰ ਉਸ ਪਿੱਛੇ ਮਿਹਨਤ ਲਗਨ ਨਾਲ ਕੰਮ ਕਰਦੇ ਰਹੋਂ । ਭਾਵੇਂ ਰਾਹ ਵਿੱਚ ਅਨੇਕਾਂ ਰੁਕਾਵਟਾਂ, ਰੋੜੇ, ਹਨੇਰੀਆਂ ਆਉਣ ਪਰ ਫਿਰ ਵੀ ਹਿੰਮਤ ਨਹੀਂ ਹਾਰਨੀ । ਇਕ ਦਿਨ ਕਾਮਯਾਬੀ ਜ਼ਰੂਰ ਮਿਲੇਗੀ।
ਕੁਝ ਕੁ ਲੋਕਾਂ ਨੂੰ ਕਲਾ ਵਿਰਾਸਤ ‘ਚ ਮਿਲ ਜਾਂਦੀ ਹੈ, ਤੇ ਕੁਝ ਕੁ ਨੂੰ ਦੂਸਰਿਆਂ ਵਲੋਂ ਵੇਖ ਕੇ ਸ਼ੌਂਕ ਜਾਗਦਾ ਹੈ ਕਿ ਉਹ ਵੀ ਕੁਝ ਕਰ ਦਿਖਾਉਣ। ਪਟਿਆਲਾ ਸ਼ਹਿਰ ਦੇ ਰਹਿਣ ਵਾਲੇ ਮਹਿੰਦਰ ਸਿੰਘ ਜੱਗੀ ਇਕ ਅਜਿਹੇ ਇਨਸਾਨ ਹਨ ਜਿਹੜੇ ਉਂਝ ਤਾਂ ਜਲੰਧਰ ਤੋਂ ਇਕ ਬੈਂਕ ਵਿਚ ਚੀਫ. ਮੈਨੇਜਰ ਦੀ ਹੈਸਿਅਤ ਵਿੱਚ ਰਿਟਾਇਰ ਹੋਏ ਹਨ ਪਰ ਨਾਲ ਨਾਲ ਆਪਣੇ ਐਕਟਿੰਗ ਦੇ ਸ਼ੌਂਕ ਨੂੰ ਵੀ ਜਾਰੀ ਰੱਖ ਰਹੇ ਹਨ। ਪਿਤਾ ਸਵ. ਸੋਭਾ ਸਿੰਘ, ਮਾਤਾ ਸਵ. ਗੁਰਦੇਵ ਕੌਰ ਅਤੇ ਪੰਜ ਭਰਾ ਤੇ ਤਿੰਨ ਭੈਣਾਂ ਚੋਂ ਇਕ ਜੱਗੀ ਨੁੰ ਐਕਟਿੰਗ ਦਾ ਸ਼ੌਂਕ 1993 ਤੋਂ ਹੈ ਜਦੋਂ ਉਸ ਨੂੰ ਨਾਟਕ ਦਿਲ ਦੀ ਦੁਕਾਨ ਵਿਚ ਦੁਕਾਨ ਦੇ ਮਾਲਕ ਡਾਕਟਰ ਦਾ ਰੋਲ ਕਰਨ ਦਾ ਮੌਕਾ ਮਿਲਿਆ। ਉਸ ਦੇ ਇਸ ਰੋਲ ਦੀ ਮੀਡੀਆ ਤੇ ਦਰਸ਼ਕਾਂ ਨੇ ਕਾਫ਼ੀ ਤਾਰੀਫ ਕੀਤੀ ਜਿਸ ਨਾਲ ਉਸ ਦਾ ਹੌਸਲਾ ਵਧਿਆ। ਉਸਨੇ ਹੁਣ ਤੱਕ ‘ਬੇਗਾਨੇ ਬੋਹੜ ਦੀ ਛਾਂ’, ‘ਪਾਗਲ ਲੋਕ’, ‘ਇਹ ਡੂਮਣੇ’, ‘ਦੀਨੂ ਕੀ ਆਵਾਜ਼’ ਤੇ ‘ਨਟਸਮਰਾਟ’ ਆਦਿ ਨਾਟਕਾਂ ਵਿਚ ਹਿੱਸਾ ਲਿਆ ਹੈ। ਨਾਟਕਾਂ ਤੋਂ ਇਲਾਵਾ ‘ਅਸਾਂ ਹੁਣ ਟੁਰ ਜਾਣਾ’ ਟੀ.ਵੀ. ਸੀਰੀਅਲ, ‘ਸਾਕਾ ਸਿਰਸਾ ਤੋਂ ਸਰਹੰਦ ਤੱਕ’ ਟੈਲੀਫਿਲਮਾਂ, ‘ਗੁਰਾਂ ਦੇ ਲਾਲ’, ‘ਹਾਏ ਪੈਸਾ’ ਅਤੇ ਇਕ ਅੰਗਰੇਜ਼ੀ ਫਿਲਮ ਵਿਚ ਵੀ ਅਦਾਕਾਰੀ ਕੀਤੀ ਹੈ। ਵੀਡਿਓ ਜਿਵੇਂ ਵੱਖ ਵੱਖ ਗਾਇਕਾਂ ਦੇ ਗਾਣਿਆਂ ਵਿੱਚ ਵੀ ਐਕਸ਼ਨ ਕੀਤੇ ਹਨ। ਉਹ ਦੂਰਦਰਸ਼ਨ ਜੰਲਧਰ ਦੇ ਪ੍ਰੋਗਰਾਮਾਂ ਜਿਵੇਂ ‘ਹੱਸਦਾ ਪੰਜਾਬ’ ਤੇ ‘ਲਿਸ਼ਕਾਰਾ’ ਵਿਚ ਵੀ ਅਦਾਕਾਰੀ ਕਰ ਚੁੱਕਾ ਹੈ।
ਕੁਝ ਵਿਦਵਾਨਾਂ ਦੇ ਜੱਗੀ ਬਾਰੇ ਵਿਚਾਰ:
ਇਕ ਹਸਤੀ ਬਹੁਪੱਖੀ ਸ਼ਖਸੀਅਤ ਮਹਿੰਦਰ ਸਿੰਘ ਜੱਗੀ ਜਿਨ੍ਹਾਂ ਨੇ ਬਚਪਨ ਤੋਂ ਲੈ ਕੇ ਹੁਣ ਤੱਕ ਆਪਣਾ ਜੀਵਨ ਅਦਾਕਾਰੀ ਤੇ ਕਲਾਕਾਰੀ ਦੇ ਨਾਂ ਲਾ ਦਿੱਤਾ, ਉਹਨਾਂ ਵਿੱਚ ਹੋਰ ਵੀ ਕਈ ਕਲਾਵਾਂ ਦਾ ਸੰਗਮ ਹੈ।
ਜੱਗੀ ਦੀ ਕਵਿਤਾ ਬਾਰੇ ਜਿੰਨਾ ਵੀ ਕਿਹਾ ਜਾਏ ਘੱਟ ਹੈ। ਇਕ ਸੱਚਾ ਅਧਿਆਤਮਵਾਦੀ ਅਤੇ ਗੁਰਬਾਣੀ ਦਾ ਸ਼ਰਧਾਲੂ ਹੈ ਜੱਗੀ, ਜਿਸ ਦੇ ਚਿੱਤ ਵਿਚ ਮਾਤਰ ਰੂਹਾਨੀਅਤ ਹੀ ਨਹੀਂ, ਸਮਾਜ ਦੇ ਸੁਖ ਦੁਖ ਦੀ ਚੇਤਨਾ ਵੀ ਮੌਜੂਦ ਹੈ। ਉਹ ਜਦੋਂ ਹੱਲਾ ਮਾਰਦਾ ਹੈ ਤਾਂ ਆਪਣੇ ਪਾਠਕਾਂ ਨੂੰ ਦੁਨਿਆਵੀ ਔਗੁਣਾਂ, ਵਿਕਾਰਾਂ ਤੋਂ ਬਚਾ ਦੇ ਸਤਿਗੁਰੂ ਦੀ ਸ਼ਰਨ ਵਿਚ ਲਿਆਉਣਾ ਚਾੰਹੁਦਾ ਹੈ ਅਤੇ ਸਮਾਜ ਦੇ ਦੁਖੀ ਮਸਕੀਨ ਜੀਵਾਂ ਦਾ ਸਹਾਰਾ ਬਣ ਕੇ ਉਨ੍ਹਾਂ ਦੀ ਆਵਾਜ਼ ਸਬੰਧਤ ਲੋਕਾਂ ਤੱਕ ਪਹੁਚਾਉਂਦਾ ਹੈ। ਮੈਂ ਉਨ੍ਹਾਂ ਦੀ ਕਲਮ ਨੂੰ ਪ੍ਰਣਾਮ ਕਰਦਾ ਹਾਂ ਅਤੇ ਸਤਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਉਨ੍ਹਾਂ ਦੀ ਕਲਮ ਦਾ ਦਮ ਦਿਨੋ ਦਿਨ ਸਵਾਇਆ ਹੋਵੇ।
ਡਾ. ਮਨਮੋਹਨ ਸਹਿਗਲ
ਸ਼ਰੋਮਣੀ ਸਾਹਿਤਕਾਰ(ਹਿੰਦੀ)
…………………………………………………………………………….
ਅਜੋਕੇ ਸਮੇਂ ਵਿੱਚ ਭਾਵੇਂ ਰੁਮਾਂਸਵਾਦੀ, ਵਿਅਕਤੀਵਾਦੀ ਅਤੇ ਪਦਾਰਥਵਾਦੀ ਸੋਚ ਵਾਲੀ ਕਵਿਤਾ ਵੱਡੀ ਮਾਤਰਾ ਵਿੱਚ ਲਿਖੀ ਜਾ ਰਹੀ ਹੈ, ਪਰੰਤੂ ਮਹਿੰਦਰ ਸਿੰਘ ਜੱਗੀ ਵਰਗੇ ਵੀ ਕੁੱਝ ਕਵੀ ਹਨ, ਜੋ ਉਪਾਸਨਾ ਨੂੰ ਸ਼ਬਦਾਂ ਦਾ ਰੂਪ ਦੇ ਕੇ ਰੂਹਾਨੀਅਤ ਤਥਾ ਅਧਿਆਤਮਿਕਤਾ ਦੀ ਗੱਲ ਕਰ ਰਹੇ ਹਨ। ਜੱਗੀ ਦਾ ਕਾਵਿ ਸੰਗ੍ਰਹਿ ਆਤਮ-ਸੁਖ ਉਸ ਦੀ ਅਧਿਆਤਮਵਾਦੀ ਪ੍ਰਵਿਰਤੀ ਦਾ ਬੜਾ ਸਾਰਥਕ ਤੇ ਸਮਰੱਥ ਪਰੀਚੈ ਦਿੰਦਾ ਹੈ। ਅਜੋਕੇ ਪਦਾਰਥਵਾਦੀ ਯੁੱਗ ਵਿਚ ਇਸ ਦੀ ਮਹਾਨਤਾ ਹੋਰ ਵੀ ਵੱਧ ਜਾਂਦੀ ਹੈ, ਕਿਉਂਕਿ ਉਸ ਦੀ ਕਵਿਤਾ ਸਾਨੂੰ ਆਪਣੇ ਅਧਿਆਤਮਕ ਵਿਰਸੇ ਤੋਂ ਜਾਣੂੰ ਕਰਵਾਉਂਦੀ ਹੈ ਅਤੇ ਸੁਚੇਤ ਕਰਦੀ ਹੈ ਕਿ ਅਸੀਂ ਕਿੰਨੇ ਅਸੀਮ ਅਤੇ ਮਹਾਨ ਵਿਰਸੇ ਦੇ ਮਾਲਕ ਹਾਂ।
ਇਸ ਦ੍ਰਿਸ਼ਟੀ ਤੋਂ ਜੱਗੀ ਦੀਆਂ ਕਵਿਤਾਵਾਂ ਦਾ ਮੁੱਲ ਹੋਰ ਵੀ ਵੱਧ ਜਾਂਦਾ ਹੈ। ਅਸੀਂ ਉਨ੍ਹਾਂ ਦੇ ਇਸ ਸੰਗ੍ਰਹਿ ਦਾ ਖ਼ੈਰ ਮਕਦਮ ਕਰਦੇ ਹਾਂ, ਜੀ ਆਇਆਂ ਕਹਿੰਦੇ ਹਾਂ। ਆਸ ਹੈ, ਇਸ ਦਾ ਅਧਿਐਨ ਕਰਨ ਤੇ ਪਾਠਕਾਂ ਨੂੰ ਜ਼ਰੂਰ ਆਤਮਿਕ ਹੁਲਾਰਾ ਮਿਲੇਗਾ, ਇਕ ਆਤਮ-ਸੁਖ ਦੀ ਪ੍ਰਾਪਤੀ ਹੋਵੇਗੀ।
ਆਮੀਨ।
ਡਾ. ਗੁਰਬਚਨ ਸਿੰਘ ਰਾਹੀ